102 - 15299 68 Ave Surrey BC

ਕੈਨੇਡਾ ਡੈਂਟਲ ਬੇਨਫਿਟ (Canada Dental Benefit) ਲਈ ਇੱਕ ਗਾਈਡ

ਦੰਦਾਂ ਦਾ ਸੜਨ ਕੈਨੇਡਾ ਅਤੇ ਦੁਨੀਆ ਭਰ ਵਿੱਚ ਸਭ ਤ ਆਮ, ਪਰ ਰੋਕਥਾਮਯੋਗ, ਬਚਪਨ ਦੀ ਪੁਰਾਣੀ ਬਿਮਾਰੀ ਹੈ। ਮੂੰਹ ਦੀਆਂ ਬਿਮਾਰੀਆਂ ਅਕਸਰ ਪ੍ਰੀਸਕੂਲ ਦੇ ਸਾਲਾਂ ਵਿੱਚ ਸ਼ੁਰੂ ਹੁੰਦੀਆਂ ਹਨ, ਇਹ ਕਾਰਨ ਹੈ ਕਿ ਜਲਦੀ ਤੋਂ ਜਲਦੀ ਮੂੰਹ ਦੀ ਸਫ਼ਾਈ ਦੇ ਚੰਗੇ ਵਿਵਹਾਰ ਨੂੰ ਸਥਾਿਪਤ ਕਰਨਾ ਬਹੁਤ ਮਹੱਤਵਪੂਰਨ ਹੈ।

ਕੈਨੇਡਾ ਸਰਕਾਰ ਨੇ ਅੰਤਰਿਮ ਕੈਨੇਡਾ ਡੈਂਟਲ ਬੇਨਫਿਟ ਲਾਗੂ ਕੀਤਾ ਹੈ, ਜੋ ਕਿ ਕੈਨੇਡੀਅਨ ਪਰਿਵਾਰਾਂ ਨੂੰ ਦੰਦਾਂ ਦੀ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਲਾਭ ਦੇ ਨਾਲ, ਪਰਿਵਾਰ ਦੰਦਾਂ ਦੀ ਕੁਝ ਬੁਨਿਆਦੀ ਦੇਖਭਾਲ ਨੂੰ ਸੰਬੋਧਿਤ ਕਰਨਾ ਸ਼ੁਰੂ ਕਰ ਸਕਦੇ ਹਨ, ਜਿਸਦੀ ਉਹਨਾਂ ਦੇ ਛੋਟੇ ਬੱਚਿਆਂ ਨੂੰ ਉਦੋਂ ਜ਼ਰੂਰਤ ਹੁੰਦੀ ਹੈ, ਜਦੋਂ ਸਰਕਾਰ ਲੰਮੇ ਸਮੇਂ ਲਈ ਕੈਨੇਡੀਅਨ ਦੰਦਾਂ ਦੀ ਦੇਖਭਾਲ ਸੰਬੰਧੀ ਪ੍ਰੋਗਰਾਮ ਨੂੰ ਵਿਕਸਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖਦੀ ਹੈ।

ਕੀ ਲਾਭ ਹਨ?

ਅੰਤਰਿਮ ਕੈਨੇਡਾ ਡੈਂਟਲ ਬੇਨਫਿਟ 12 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਯੋਗ ਬੱਚੇ ਨੂੰ $650 ਤੱਕ, ਦੋ ਸਾਲਾਂ ਲਈ ਪ੍ਰਤੀ ਸਾਲ ਭੁਗਤਾਨ ਪ੍ਰਦਾਨ ਕਰਦਾ ਹੈ।

ਲਾਭ ਦੀ ਵਰਤੋਂ ਕਿਸੇ ਵੀ ਨਿਯਮਿਤ ਦੰਦਾਂ ਦੇ ਪੇਸ਼ੇਵਰ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਦੰਦਾਂ ਦੀ ਕਿਸੇ ਵੀ ਦੇਖਭਾਲ ਲਈ ਕੀਤੀ ਜਾ ਸਕਦੀ ਹੈ।

ਕਿਹੜਾ ਵਿਅਕਤੀ ਆਵੇਦਨ ਕਰ ਸਕਦਾ ਹੈ?

ਮਾਤਾ-ਪਿਤਾ/ਸਰਪ୥ਸਤ, ਜਿਨ੍ਹਾਂ:

ਤੁਸੀਂ ਕਦੋਂ ਆਵੇਦਨ ਕਰ ਸਕਦੇ ਹੋ?

ਮਾਤਾ-ਪਿਤਾ 1 ਦਸੰਬਰ, 2022 ਤੋਂ, ਆਪਣੇ ਯੋਗ ਬੱਚੇ ਦੁਆਰਾ ਪ੍ਰਾਪਤ ਦੰਦਾਂ ਦੀ ਦੇਖਭਾਲ ਲਈ 1 ਅਕਤੂਬਰ, 2022 ਤੋਂ ਉਦੋਂ ਤੱਕ ਅਪਲਾਈ ਕਰ ਸਕਦੇ ਹਨ, ਜਦੋਂ ਤੱਕ ਕਿ ਉਨ੍ਹਾਂ ਦਾ ਬੱਚਾ 1 ਦਸੰਬਰ ਨੂੰ 12 ਸਾਲ ਤੋਂ ਘੱਟ ਉਮਰ ਦਾ ਹੋਵੇਗਾ। ਦੂਜੇ ਲਾਭ ਲਈ, ਮਾਤਾ-ਪਿਤਾ 1 ਜੁਲਾਈ, 2023 ਤੋਂ ਅਪਲਾਈ ਕਰ ਸਕਦੇ ਹਨ।

ਤੁਸੀਂ ਕਿਵੇਂ ਆਵੇਦਨ ਕਰ ਸਕਦੇ ਹੋ?

ਕੈਨੇਡਾ ਰੈਵੇਨਿਊ ਏਜੰਸੀ ਮਾਯ ਅਕਾਉਂਟ (Canada Revenue Agency (CRA) My Account) ਕੈਨੇਡਾ ਡੈਂਟਲ ਬੇਨਫਿਟ ਲਈ ਅਪਲਾਈ ਕਰਨ ਦਾ ਸਭ ਤੋਂ ਹਾਲੀਆ, ਆਸਾਨ ਅਤੇ ਸਭ ਤੋਂ ਸੁਰੱਖਿਅਤ ਤਰੀਕਾ ਹੋਵੇਗਾ। ਜੇਕਰ ਤੁਹਾਡੇ ਕੋਲ ਹਾਲੇ ਤੱਕ CRA ਮਾਯ ਅਕਾਉਂਟ ਨਹੀਂ ਹੈ, ਤਾਂ ਤੁਸੀਂ Canada.ca/my-cra-account ਤੇ ਰਜਿਸਟਰ ਕਰ ਸਕਦੇ ਹੋ।

ਤੁਹਾਨੂੰ ਆਪਣੇ ਬੱਚੇ ਦੇ ਦੰਦਾਂ ਦੀ ਦੇਖਭਾਲ ਸੰਬੰਧੀ ਪ੍ਰਦਾਤਾ(ਵਾਂ) ਦਾ ਨਾਮ ਅਤੇ ਤੁਹਾਡੇ ਰੁਜ਼ਗਾਰਦਾਤਾ ਦੀ ਜਾਣਕਾਰੀ ਸਮੇਤ ਦੰਦਾਂ ਦੀ ਦੇਖਭਾਲ ਸੰਬੰਧੀ ਮੁਲਾਕਾਤ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ।

ਜੇਕਰ ਤੁਸੀਂ ਔਨਲਾਈਨ ਅਪਲਾਈ ਕਰਦੇ ਹੋ ਅਤੇ CRA ਡਾਇਰੈਕਟ ਡਿਪੌਜ਼ਿਟ ਲਈ ਸਾਈਨ ਅੱਪ ਕੀਤਾ ਹੈ, ਤਾਂ ਤੁਸੀਂ ਪੰਜ ਵਪਾਰਕ ਦਿਨਾਂ ਦੇ ਅੰਦਰ ਆਪਣਾ ਭੁਗਤਾਨ ਪ੍ਰਾਪਤ ਕਰ ਸਕਦੇ ਹੋ!

ਜੇਕਰ ਤੁਸੀਂ ਕੈਨੇਡਾ ਡੈਂਟਲ ਬੇਨਫਿਟ ਲਈ ਔਨਲਾਈਨ ਆਵੇਦਨ ਕਰਨ ਵਿੱਚ ਅਸਮਰੱਥ ਹੋ, ਤਾਂ ਆਪਣੀ ਅਰਜ਼ੀ ਸ਼ੁਰੂ ਕਰਨ ਲਈ 1-800-715-8836 ਤੇ ਕਾਲ ਕਰੋ।

ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ (Social Insurance Number), ਪਤਾ, ਜਨਮ ਮਿਤੀ ਅਤੇ ਤੁਹਾਡੀ ਸਭ ਤੋਂ ਹਾਲੀਆ ਮੁਲਾਂਕਣ ਕੀਤੀ ਟੈਕਸ ਰਿਟਰਨ ਦੀ ਇੱਕ ਕਾਪੀ ਹੈ।

ਵਧੇਰੀ ਜਾਣਕਾਰੀ ਲਈ Canada.ca/dental ਤੇ ਜਾਓ, ਜਾਂ 1-800-715-8836 ਤੇ ਕਾਲ ਕਰੋ

Insurance & Direct Billing

We accept all Insurance plans, and do direct billing to insurance companies. Our clients do not pay upfront for their insurance covered services. We verify their eligibility and bill insurance directly.

Dental Services for Refugees

We provide dental services for refugees under Interim Federal Health Program. Our Surrey dentists are registered with Medavie Blue Cross and provide dental services for patients covered by Interim Federal Health Program.

Healthy kids program

Healthy kids program provide basic dental treatment for children in low income families. Pacific Blue Cross is the dental insurance provider under this program. We also accept adult ministry patients.

Accepts Debit/Credit Cards

At our dental clinic we accept Debit Cards, Credit Cards, American Express, and Cash.